ਪਿਰਾਮਿਡ ਸ਼ਕਤੀ

ਪਿਰਾਮਿਡ ਇਕ ਬਹੁਤ ਜਿਆਦਾ ਟਿਕਾਊ ਢਾਂਚਾ ਹੁੰਦਾ ਹੈ ਜੋਕਿ ਧਰਤੀ ਉੱਪਰ ਸੱਭ ਤੋਂ ਵੱਧ ਵਿਸ਼ਵ ਊਰਜਾ ਪ੍ਰਾਪਤ ਕਰਦਾ ਹੈ | ਜਦੋਂ ਮਿਸਰ ਦੇ ਮਹਾਂਨ ਪਿਰਾਮਿਡ ਦੇ ਕੋਨ ਦੇ ਸਮਾਨ ਕੋਨ ਜੋਕਿ 52 ਡਿਗਰੀ 51 ਮਿੰਟ ਹਨ ਦੇ ਵਖੋ – ਵੱਖਰੇ ਅਕਾਰਾਂ ਅਤੇ ਪਦਾਰਥਾਂ ਦੇ ਪਿਰਾਮਿਡ ਬਣਾਏ ਜਾਂਦੇ ਹਨ ਤਾਂ ਉਹ ਵੀ ਸੱਭ ਵੱਧ ਵਿਸ਼ਵ ਊਰਜਾ ਅਰਜਿਤ ਕਰਦੇ ਹਨ | ਇਹੀ ਕਾਰਨ ਹੈ ਕਿ ਪਿਰਾਮਿਡ ਬ੍ਰਹਮੰਡ ਤੋਂ ਖਿੱਚੀ ਗਈ ਊਰਜਾ ਦੇ ਸਟੋਰ ਹਾਉਸ ਹਨ | ਪੁਰਾਤਨ ਮਿਸਰ ਵਾਸੀਆਂ ਨੇ ਇਸੇ ਹੀ ਸਿਧਾਂਤ ਤੇ ਕੰਮ ਕਰਦੇ ਹੋਏ ਦਸ ਹਜ਼ਾਰ ਸਾਲ ਪਹਿਲਾਂ ਪਿਰਾਮਿਡ ਬਣਵਾਏ ਸਨ | ਇਹ ਪਿਰਾਮਿਡ ਸ਼ਕਤੀ ਵਿਸ਼ਵ ਊਰਜਾ ਅਤੇ ਧਰਤੀ ਦੀ ਗੁਰੂਤਾ ਸ਼ਕਤੀ ਦੇ ਸਮਮਿਸ਼ਰਣ ਨਾਲ ਪ੍ਰਾਪਤ ਕੀਤੀ ਗਈ ਸੀ | ਪਿਰਾਮਿਡ ਨੂੰ ਚਾਰੋਂ ਪ੍ਰਮੁੱਖ ਦਿਸ਼ਾਂਵਾਂ ਦੇ ਅਨੁਸਾਰ ਸੀਧ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ | ਵਿਸ਼ਵ ਊਰਜਾ ਪਿਰਾਮਿਡ ਦੇ ਆਧਾਰ ਤੋਂ ਇਕ ਤਿਹਾਈ ਉਂਚਾਈ ਤੇ ਸੰਚਿਤ ਹੋ ਜਾਂਦੀ ਹੈ ਜਿਸਨੂੰ ਕਿੰਗਜ਼ ਚੈਮ੍ਬਰ ਕਿਹਾ ਜਾਂਦਾ ਹੈ | ਇਸਦਾ ਇਕ ਉਧਾਹਰਣ ਪਿਰਾਮਿਡ ਵੈਲੀ ਬੰਗਲੋਰ ਵਿੱਚ ਬਣੇ ਮੈਤਰੇ ਬੁੱਧ ਪਿਰਾਮਿਡ ਦਾ ਕਿੰਗਜ਼ ਚੈਮਬਰ ਹੈ | ਪਿਰਾਮਿਡ ਇਕ ਇਹੋ ਜਿਹਾ ਰੇਖਾ ਗਣਿਤਿਕ ਢਾਂਚਾਂ ਹੈ ਜਿਸ ਵਿਚ ਊਰਜਾ ਕਈ ਗੁਣਾ ਵੱਧ ਜਾਂਦੀ ਹੈ | ਜਦੋਂ ਪਿਰਾਮਿਡ ਦੇ ਅੰਦਰ ਕੋਈ ਵਸਤੂ ਰੱਖ ਦਿੱਤੀ ਜਾਂਦੀ ਹੈ ਤਾਂ ਉਸ ਵਸਤੂ ਦੇ ਤੱਤਾਂ ਦੀ ਯੋਗਤਾ ਵੱਧ ਹੋ ਜਾਂਦੀ ਹੈ | ਉਸਦੇ ਅੰਦਰ ਕੁਝ ਵੀ ਰੱਖਿਆ ਜਾਵੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ | ਪਿਰਾਮਿਡ ਉਨ੍ਹਾਂ ਵਸਤੂਆਂ ਦੇ ਤੱਤਾਂ ਦੀ ਯੋਗਤਾ ਨੂੰ ਵਧਾ ਦੇਂਦਾ ਹੈ | ਸਭ ਕੁਝ ਆਪਣੀ ਸਹੀ ਅਤੇ ਪੂਰਨ ਸਥਿਤੀ ਵਿੱਚ ਆ ਜਾਂਦਾ ਹੈ |

No Copyright. Please spread the message of Anapanasati Meditation, Vegetarianism and Spiritual Science to the whole world.
Powered by PyramidEarth