ਬ੍ਰਹਮਰਿਸ਼ੀ ਪੱਤਰੀ ਜੀ

ਭਾਸ਼ ਪੱਤਰੀ ਜੀ ਦਾ ਜਨਮ ਸੰਨ 1947 ਇਸਵੀ ਵਿਚ ਆਂਧਰਾ ਪ੍ਰਦੇਸ਼ ਰਾਜ ਦੇ ਜ਼ਿਲਾ ਨਿਜਾਂਮਾਬਾਦ ਦੇ ਸ਼ਖਾਰ ਨਗਰ ਵਿਖੇ ਪਿਤਾ ਸ੍ਰੀ P.V.ਰਮਨਾ ਰਾਓ ਅਤੇ ਮਾਤਾ ਸਵਿਤ੍ਰੀ ਦੇਵੀ ਦੇ ਘਰ ਹੋਇਆ | ਉਹਨਾਂ ਨੇ ਆਪਣੀ ਮੁਢਲੀ ਪੜਾਈ ਬੋਧਨ ਕਸਬੇ ਅਤੇ ਸਿਕੰਦਰਾਬਾਦ ਸ਼ਹਿਰ ਵਿੱਚ ਕੀਤੀ | ਕਾਲਜ ਦੀ ਪੜਾਈ ਹੈਦਰਾਬਾਦ ਸ਼ਹਿਰ ਵਿੱਚ ਮੁਕਮਲ ਕੀਤੀ |ਸੰਨ 1947 ਵਿੱਚ ਸੋਇਲ ਵਿਗਿਆਨ ਵਿਚ ਪੋਸਟ ਗਰੇਜੂਏਟ ਦੀ ਡਿਗਰੀ, ਆਂਧਰਾ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਯ ਤੋਂ ਹਾਸਲ ਕਰਨ ਤੋਂ ਬਾਦ ਇਨਾਂ ਨੇ ਬਹੁ ਰਾਸ਼ਟਰੀ ਖਾਦ ਕੰਪਨੀ ਵਿੱਚ ਸੰਨ 1975 ਤੋਂ ਕੰਮ ਕੀਤਾ | ਸੰਨ 1974 ਵਿੱਚ ਹੀ ਪੱਤਰੀ ਜੀ ਦਾ ਕੁਮਾਰੀ ਸਵਰਨਮਾਲਾ ਨਾਲ ਵਿਆਹ ਹੋਇਆ ਸੀ | ਇਹਨਾਂ ਦੀਆਂ ਦੋ ਪੁਤਰੀਆਂ –ਪਰੀਣਿਤਾ ਅਤੇ ਪਰਿਮਾਲਾ – ਹਨ ਜੋ ਕ੍ਰਮਵਾਰ ਸਾਲ 1978 ਅਤੇ 1982 ਵਿੱਚ ਪੈਦਾ ਹੋਈਆਂ |



BRAHMARSHI PATRIJI



PATRIJI & SWARNAMALA PATRI



PATRIJI FAMILY

ਗਿਆਨ ਹਾਸਲ ਹੋਇਆ

ਧਿਆਨ ਦੇ ਗੰਭੀਰ ਪ੍ਰਯੋਗ ਕਰਨ ਤੋਂ ਬਾਅਦ ਪੱਤਰੀ ਜੀ ਨੂੰ ਸਨ 1979 ਵਿੱਚ ਗਿਆਨ ਹੋ ਗਿਆ ਉਦੋਂ ਤੋਂ ਹੀ ਪੱਤਰੀ ਜੀ ਨੇ ਹੋਰਨਾ ਵਿਅਕਤੀਆਂ ਨੂੰ ਜਾਗਰੂਕ ਕਰਨ ਤੇ ਗਿਆਨ ਦੇਣ ਦਾ ਬੀੜਾ ਚੁੱਕ ਲਇਆ | ਇਸ ਉਪਰੰਤ ਆਉਂਦੇ ਇਕ ਦਸ਼ਕ ਵਿੱਚ ਪੱਤਰੀ ਜੀ ਨੇ ਅਧਿਆਤਮਕ ਵਿਗਿਆਨ ਅਤੇ ਧਿਆਨ ਵਿਗਿਆਨ ਦੀਆਂ 50,000 ਤੋਂ ਵੱਧ ਕਿਤਾਬਾਂ ਪੜ ਲਈਆਂ |

ਅਧਿਆਤਮਿਕ ਲਹਿਰ

ਕਰਨੂਲ ਵਿੱਚ ਸੰਨ 1990 ਦੇ ਦੋਰਾਨ ਪੱਤਰੀ ਜੀ ਨੇ ‘’ਕਰਨੂਲ’’ ਅਧਿਆਤਮਿਕ ਸੰਸਥਾ’’ ਦੀ ਸਥਾਪਨਾ ਕੀਤੀ | ਜਿਸਦਾ ਇੱਕ ਮਾਤਰ ਮਕਸਦ ਸਾਰੇ ਵਿਅਕਤੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤਾਂਕਿ ਸਮਾਜ ਵਿਚ ਸਾਰਿਆਂ ਨੂੰ ਸ਼ਰੀਰਿਕ , ਮਾਨਸਿਕ, ਅਧਿਆਤਮਕ ਅਤੇ ਸਮਾਜਿਕ ਸਿਹਤ ਪ੍ਰਦਾਨ ਕੀਤੀ ਜਾ ਸਕੇ |

ਪਿਰਾਮਿਡ ਧਿਆਨ

ਪੱਤਰੀ ਜੀ ਨੇ 1991 ਵਿੱਚ ਕਰਨੂਲ ਵਿਖੇ ਪਹਿਲਾ ਪਿਰਾਮਿਡ ਸਥਾਪਿਤ ਕੀਤਾ | ਸੰਨ 1996 ਨੂੰ ਉਰਵਾਕੋਨਡਾਂ ਵਿਖੇ ਦੂਸਰਾ ਪਿਰਾਮਿਡ ਬਣਾਇਆ ਗਿਆ | ਬਾਅਦ ਵਿੱਚ ਸਾਰੇ ਆਂਧਰਾ ਪ੍ਰਦੇਸ਼ ਰਾਜ ਵਿੱਚ ਬਹੁਤ ਸਾਰੇ ਪਿਰਾਮਿਡ ਸਥਾਪਿਤ ਕੀਤੇ ਗਏ | ਸਾਰੇ ਸੰਸਾਰ ਵਿੱਚ ‘’ਪਿਰਾਮਿਡ ਧਿਆਨ’’ ਪਹਿਲੀ ਵਾਰ ਪੱਤਰੀ ਜੀ ਦੁਆਰਾ ਹੀ ਸਥਾਪਿਤ ਕੀਤਾ ਗਿਆ ਹੈ | ਪਿਰਾਮਿਡ ਦੇ ਅੰਦਰ ਧਿਆਨ ਕਰਨ ਨਾਲ ਧਿਆਨ ਤਿੰਨ ਗੁਣਾ ਹੋਰ ਸ਼ਕਤੀਸ਼ਾਲੀ ਹੋ ਜਾਂਦਾ ਹੈ |

ਮਾਨਵਤਾ ਦੀ ਨਿਰਵਿਘਨ ਸੇਵਾ ਵੱਲ ਪਰਿਵਰਤਨ

ਪੱਤਰੀ ਜੀ ਨੇ ਸੰਨ 1992 ਵਿੱਚ ਆਪਣੀ ਨੌਕਰੀ ਤੋਂ ਇਸਤੀਫਾ ਦੇ ਦਿੱਤਾ ਅਤੇ ਪੂਰੀ ਮਾਨਵਤਾ ਦੀ ਨਿਰਵਿਘਨ ਸੇਵਾ ਵਿੱਚ ਲੱਗ ਪਏ | ਪੱਤਰੀ ਜੀ ਦੀਆਂ ਸਮਰਪਿਤ ਕੋਸ਼ਿਸ਼ਾ ਦੇ ਸਦਕਾ ਸੰਨ 1992 ਤੋਂ ਬਾਅਦ ਸਾਰੇ ਭਾਰਤ ਵਰਸ਼ ਵਿੱਚ ਸੈਂਕੜੇ ਪਿਰਾਮਿਡ ਅਧਿਆਤਮਿਕ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ |

ਅਧਿਆਤਮਿਕ ਵਿਗਿਆਨ ਦਾ ਸਾਹਿਤ

ਪੱਤਰੀ ਜੀ ਨੇ ਨਵੇਂ ਯੁੱਗ ਦੇ ਅਧਿਆਤਮਕ ਵਿਗਿਆਨ ਤੇ ਹੁਣ ਤੱਕ ਬਹੁਤ ਸਾਰੇ ਵਿਸ਼ਿਆਂ ਤੇ 60 ਤੋਂ ਵੱਧ ਕਿਤਾਬਾਂ ਲਿਖੀਆਂ ਹਨ ਅਤੇ ਬਹੁਤ ਸਾਰੀਆਂ ਆਡਿਓ ਅਤੇ ਵੀਡਿਓ ਕੇਸਟਾਂ ਅਤੇ ਸੀ-ਡੀਆਂ ਵੀ ਬਣਵਾਈਆਂ ਹਨ ਜੋਕਿ ਜਿਆਦਾਤਰ ਤੇਲਗੂ ਭਾਸ਼ਾ ਵਿੱਚ ਹਨ | ਇਨ੍ਹਾਂ ਦੇ ਨਿਰਦੇਸ਼ ਅਨੁਸਾਰ ਵਖੋ ਵਖਰੀਆਂ ਭਾਸ਼ਾਵਾਂ ਵਿੱਚ ਰਸਾਲੇ, ਕਿਤਾਬਾਂ , ਆਡੀਓ ਅਤੇ ਵੀਡਿਓ ਰਾਹੀਂ ਬਹੁਤ ਸਾਰਾ ਅਧਿਆਤਮਕ ਵਿਗਿਆਨ ਦਾ ਸਾਹਿਤ ਰਚਿਆ ਗਿਆ ਹੈ | ਇਨ੍ਹਾਂ ਦੇ ਮਾਰਗਦਰਸ਼ਨ ਅਧੀਨ ਬਾਕੀ ਸਾਰੇ ਸੰਸਾਰ ਦੇ ਮਹਾਨ ਅਧਿਆਤਮਿਕ ਮਾਸਟਰਾਂ ਦੀਆਂ ਰਚਨਾਵਾਂ ਦਾ ਭਾਰਤੀ ਭਾਸ਼ਾਵਾਂ ਵਿਚ- ਤੇਲਗੂ, ਕਨੜ, ਹਿੰਦੀ, ਤਮਿਲ ਆਦਿ ਵਿੱਚ ਅਨੁਵਾਦ ਕਰਵਾਇਆ ਗਿਆ ਹੈ |

ਬ੍ਰਹਮਰਿਸ਼ੀ

ਸੰਨ 1997 ਵਿੱਚ ਸਾਰੇ ਪਿਰਾਮਿਡ ਮਾਸਟਰਾਂ ਨੇ ਇਕੱਠੇ ਹੋ ਕੇ ਆਂਧਰਾ ਪ੍ਰਦੇਸ਼ ਰਾਜ ਦੇ ਇਤਿਹਾਸਕ ਮੰਦਰਾਂ ਵਾਲੇ ਸ਼ਹਿਰ ਤਿਰੁਪਤੀ ਵਿਖੇ ਪੱਤਰੀ ਜੀ ਨੂੰ ਬ੍ਰਹਮਰਿਸ਼ੀ ਦੀ ਉਪਾਧੀ ਪ੍ਰਦਾਨ ਕੀਤੀ | ਪੱਤਰੀ ਜੀ ਦੇਸ਼ ਦੇ ਹਰ ਕੋਨੇ-ਕੋਨੇ ਵਿੱਚ ਵੱਡੇ ਪੱਧਰ ਤੇ ਯਾਤ੍ਰਾਂਵਾਂ ਕਰਦੇ ਹਨ ਅਤੇ ਹਰ ਉਮਰ ਦੇ ਵਿਅਕਤੀਆਂ ਦੀਆਂ ਕਲਾਸਾ ਕਰਵਾਂਦੇ ਹਨ | ਹੁਣ ਤੱਕ ਉਨ੍ਹਾਂ ਦੁਆਰਾ ਆਨਾਪਾਨਾਸਤੀ ਧਿਆਨ, ਸ਼ਾਕਾਹਾਰ ਅਤੇ ਨਵੇ ਯੁੱਗ ਦੇ ਆਧਿਆਤਮਕ ਵਿਗਿਆਨ ਉੱਪਰ ਹਜ਼ਾਰਾਂ ਕਾਰਯਸ਼ਲਾਂਵਾਂ ਕਾਰਵਾਈਆਂ ਗਾਈਆਂ ਹਨ |

ਸੰਗੀਤ ਅਤੇ ਧਿਆਨ

ਪੱਤਰੀ ਜੀ ਆਪ ਇਕ ਮਹਾਨ ਬੰਸਰੀ ਵਾਦਕ ਅਤੇ ਗਾਇਕ ਹਨ | ਇੰਨ੍ਹਾਂ ਦੁਆਰਾ ਸੰਗੀਤ ਦੀ ਵਰਤੋਂ ਧਿਆਨ ਦੇ ਬੜੇ ਤੀਬਰ ਅਨੁਭਵ ਹਾਸਲ ਕਰਨ ਲਈ ਬਹੁਤ ਤਕਨੀਕਾਂ ਤਿਆਰ ਕੀਤੀਆਂ ਹਨ |

ਪੂਰਨਮਾਸ਼ੀ ਦੀ ਊਰਜਾ

ਪੱਤਰੀ ਜੀ ਕੁਦਰਤ ਦੇ ਨਾਲ ਰਹਿਣ ਦੇ ਵਿਚਾਰ ਨੂੰ ਉਤਸ਼ਾਹਿਤ ਕਰਦੇ ਹਨ ਜਿਵੇਕਿ ਗਰੁਪ ਬਣਾ ਕੇ ਟਰੈਕਿੰਗ ਅਭਿਯਾਨ ਤੇ ਜਾਣਾ|ਉਹ ਪੂਰੀ ਰਾਤ ਦੇ ਧਿਆਨ ਸੱਤਰ, ਖ਼ਾਸ ਤੋਰ ਤੇ ਪੂਰਨਮਾਸ਼ੀ ਦੇ ਦਿਨਾਂ ਵਿੱਚ ਕਰਵਾਉਣ ਨੂੰ ਵੀ ਉਤਸ਼ਾਹਿਤ ਕਰਦੇ ਹਨ |

ਲਾਈਫ ਟਾਈਮ ਅਚੀਵਮੈਂਟ ਅਵਾਰਡ

ਪੱਤਰੀ ਜੀ ਨੂੰ ਸਾਲ 2006 ਦੇ ਨਵੰਬਰ ਮਹੀਨੇ ਵਿਚ ਆਰੋਗ੍ਯਧਾਮ ਦੁਆਰਾ ਮਹਾਤਮਾ ਗਾਂਧੀ ਸਿਹਤ ਸੇਵਾਂਵਾਂ ਸੰਸਥਾਨ, ਸੇਵਾਗ੍ਰਾਮ , ਵਰਧਾ ਵਿਖੇ ਆਯੋਜਿਤ ‘’ਹੋਲਿਸਟਿਕ ਲਿਵਿੰਗ ਏੰਡ ਇਟਸ ਗਲੋਬਲ ਐਪਲੀਕੇਸ਼ਨ’’ ਦੇ ਕੌਮੀ ਸੰਮੇਲਨ ਵਿੱਚ ’ਲਾਈਫ ਟਾਈਮ ਅਚੀਵਮੈਂਟ ਅਵਾਰਡ’’ ਨਾਲ ਨਿਵਾਜਿਆ ਗਿਆ |



LIFE-TIME ACHIEVEMENT AWARD
Nov, 2006



DHYAN VISHARAD AWARD
Mar, 2013

No Copyright. Please spread the message of Anapanasati Meditation, Vegetarianism and Spiritual Science to the whole world.
Powered by PyramidEarth