ਆਨਾਪਾਨਾਸਤੀ ਧਿਆਨ

ਪਾਲੀ ਭਾਸ਼ਾ ਵਿੱਚ ''ਆਨਾਪਾਨਾਸਤੀ'' ਦਾ ਮਤਲਬ ਹੈ ਕਿ ਆਪਣੀਆਂ ਪੂਰੀਆਂ ਬਿਰਤੀਆਂ ਨੂੰ ਸੰਕੋਚ ਕੇ ਆਪਣੇ ਸਾਹ ਦੇ ਨਾਲ ਇਕ ਮਿਕ ਹੋ ਜਾਣਾ |

' ਆਨਾ ' ... ਦਾ ਮਤਲਬ ਹੈ ... ' ਸਾਹ ਦਾ ਅੰਦਰ ਜਾਣਾ '

' ਪਾਨਾ ' ... ਦਾ ਮਤਲਬ ਹੈ ' ... ' ਸਾਹ ਦਾ ਬਾਹਰ ਆਉਣਾ '

' ਸਤੀ ' ... ਦਾ ਮਤਲਬ ਹੈ... ' ਇਕ ਮਿਕ ਬਣੇ ਰਹਿਣਾ '

ਆਨਾਪਾਨਾਸਾਤੀ ਧਿਆਨ ਵਿੱਚ ਆਪਣੀ ਇਕਾਗਰਤਾ ਲਗਾਤਾਰ ਆਪਣੇ ਸਾਧਾਰਣ, ਕੁਦਰਤੀ ਸਾਹ ਵਲ ਹੋਣੀ ਚਾਹੀਦੀ ਹੈ |ਬਿਨਾਂ ਕਿਸੀ ਕੋਸਿ਼ਸ਼ ਦੇ ਆਨੰਦਿਤ ਹੋ ਕੇ ਆਪਣੇ ਸਾਹ ਦੇ ਨਾਲ ਇਕ ਮਿਕ ਹੋ ਜਾਣਾ ਹੀ ਸਾਡਾ ਟੀਚਾ ਹੈ |

ਕਿਸੇ ਮੰਤਰ ਦਾ ਉਚਾਰਨ ਨਹੀਂ ਕਰਨਾ | ਕਿਸੇ ਦੇਵੀ ਦੇਵਤਾ ਨੂੰ ਆਪਣੇ ਦਿਲ ਵਿੱਚ ਥਾਂ ਨਹੀਂ ਦੇਣੀ | ਕਿਸੇ ਵੀ ਕਿਸਮ ਦੀ ਹਠ ਯੋਗ ,ਪ੍ਰਣਾਯਾਮ, ਕੁਬੰਕ, ਰੇਚਕ ਆਦਿ ਕਰਨ ਦੀ ਕੋਸ਼ਿਸ ਨਹੀਂ ਕਰਨੀ |

ਕੋਈ ਵੀ ਸੁੱਖ ਆਸਣ ਵਿੱਚ ਬੈਠਿਆ ਜਾ ਸਕਦਾ ਹੈ | ਜਿੰਨਾ ਵੀ ਸੰਭਵ ਹੋਵੇ ਉਨਾ ਸੁਖਮਈ ਆਸਣ ਹੋਣਾ ਚਾਹੀਦਾ ਹੈ | ਉਂਗਲਾਂ ਵਿਚ ਉੰਗਲਾ ਪਾ ਕੇ ਹੱਥ ਬੰਨੇ ਹੋਏ ਹੋਣੇ ਚਾਹੀਦੇ ਹਨ, ਪੈਰਾਂ ਨੂ ਕ੍ਰਾਸ ਕਰੋ ਅਤੇ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਹਨ| ਅਸਲੀ ਮੁਦੇ ਦੀ ਗਲ ਇਹ ਹੈ ਕਿ ਅਸੀਂ ਆਪਣੇ ਮਨ ਦੀ ਇਧਰ ਉਧਰ ਭਜੱਣ ਦੀ ਪ੍ਰਤੀਕ੍ਰਿਆ ਨੂੰ ਰੋਕਣਾ ਹੈ | ਸਾਰੀਆਂ ਸੋਚਾਂ ਨੂੰ ਇਕਦਮ ਰੋਕਣਾ ਹੈ, ਜਿਵੇਂ ਹੀ ਇਹ ਮਨ ਵਿੱਚ ਉਤਪਨ ਹੁੰਦੀਆਂ ਹਨ | ਜਦੋਂ ਅਸੀਂ ਆਪਣੇ ਸਾਹ ਨਾਲ ਬਣੇ ਰਹਿੰਦੇ ਹਾਂ ਤਾਂ ਇਸ ਵਿੱਚ ਉਤਪਨ ਹੋਣ ਵਾਲੇ ਵਿਚਾਰ ਬੰਦ ਹੋ ਜਾਂਦੇ ਹਨ ਤੇ ਸਾਡਾ ਮਨ

ਸ਼ਾਂਤ ਹੋ ਜਾਂਦਾ ਹੈ ਭਾਵ ਇਸ ਨੂੰ ਅਸੀਂ ''ਖਾਲੀ ਮਨ'' ਕਹਿ ਸਕਦੇ ਹਾਂ | ਜਦੋਂ ਮਨ ਸ਼ਾਂਤ ਹੋ ਜਾਂਦਾ ਹੈ ਤਾਂ ਬ੍ਰਹਮਾਂਡ ਦੀ ਊਰਜਾ ਦਾ ਜਬਰਦਸਤ ਪ੍ਰਵਾਹ ਸਾਡੇ ਭੋਤਿਕ ਸ਼ਰੀਰ ਵਿੱਚ ਸ਼ੁਰੂ ਹੋ ਜਾਂਦਾ ਹੈ | ਹੋਲੀ ਹੋਲੀ ਹੁਣ ਤੱਕ ਸੁੱਤੀ ਹੋਈ ਤੀਸਰੀ ਅੱਖ ਕਿਰਿਆਸ਼ੀਲ ਹੋ ਜਾਂਦੀ ਹੈ | ਇਸ ਤਰਾਂ ਆਤਮਾ ਦੁਆਰਾ ਬ੍ਰਹਮਾਂਡ ਚੇਤਨਾ ਦਾ ਅਨੁਭਵ ਕੀਤਾ ਜਾਂਦਾ ਹੈ |

No Copyright. Please spread the message of Anapanasati Meditation, Vegetarianism and Spiritual Science to the whole world.
Powered by PyramidEarth