PSSM ਨਿਸ਼ਾਨ

ਪਿਰਾਮਿਡ ਅਧਿਆਤਮਿਕ ਸੰਸਥਾਵਾਂ ਦੀ ਲਹਿਰ ਦੇ ਨਿਸ਼ਾਨ ਦੀਆਂ ਹੇਠ ਲਿਖੇ ਅਨੁਸਾਰ ਵਿਸ਼ੇਸ਼ਤਾਵਾਂ ਹਨ |

  • ਤਿਕੋਣ
  • ਕਿਰਣਾਂ ਵਾਲਾ ਅਰਧ-ਸੂਰਜ
  • ਔਰਾ ਪੱਟੀ ਤੇ ਚਕਰਾਂ ਵਾਲਾ ਧਿਆਨੀ
  • ਊਰਜਾ-ਚੇਤਨਾ-ਬੁੱਧੀ
  • ਖੁੱਲੀ ਕਿਤਾਬ
  • ਆਪਣੇ ਲਈ ਆਪ ਹੀ ਚਾਨਣ ਮੁਨਾਰਾ ਬਣਨਾ

ਤਿਕੋਣ

ਧਰਤੀ ਤੇ ਰਹਿਣ ਵਾਲੇ ਮਨੁੱਖਾਂ ਨੂੰ ਪੂਰਨ ਆਤਮਾ ਦਾ ਗਿਆਨ ਤੇ ਸੂਝ ਬੂਝ ਪ੍ਰਾਪਤ ਹੋਣਾ ਹੀ ਅਧਿਆਤਮਿਕ ਵਿਗਿਆਨ ਦਾ ਮੁੱਖ ਉਦੇਸ਼ ਹੈ |

ਪੂਰਨ ਆਤਮਾ ਇਕ ਕਰਨ ਵਾਲਾ, ਜਾਂਨਣ ਵਾਲਾ ਅਤੇ ਸੋਚਣ ਵਾਲਾ ਤਿੰਨ ਭਾਗਾਂ ਤੋ ਬਣਦੀ ਹੈ | ਧਿਆਨ ਵਿੱਚ ਅਸੀਂ ਪੂਰਨ ਆਤਮਾ ਨੂੰ ਇਕ ਉਤੇਜਿਤ ਪ੍ਰਕ੍ਰਿਆ ਵਾਂਗ ਦੇਖਦੇ ਹਾਂ | ਤਿਕੋਣ ਇਕ ਪਿਰਾਮਿਡ ਦੇ ਆਕਾਰ ਨੂੰ ਵੀ ਦਰਸਾਉਂਦਾ ਹੈ | ਪਿਰਾਮਿਡ ਦੀਆਂ ਬਹੁਰੂਪੀ ਸ਼ਕਤੀਆਂ ਹਨ | ਪਿਰਾਮਿਡ ਸ਼ਕਤੀ ਦਾ ਇਕ ਪ੍ਰਮੁੱਖ ਪ੍ਰਭਾਵ ਇਹ ਵੀ ਹੈ ਕਿ ਇਹ ਮਨੁੱਖ ਸੂਖਮ ਪ੍ਰਭਾਵਾਂ ਨੂੰ ਜਾਣਨਾ ਆਸਾਨ ਬਣਾਉਂਦਾ ਹੈ |

ਕਿਰਨਾ ਵਾਲਾ ਅਰਧ-ਸੂਰਜ

ਸੂਰਜ ਵੀ ਪੂਰਨ ਆਤਮਾ ਨੂੰ ਹੀ ਦਰਸਾਉਂਦਾ ਹੈ | ਜਿਹੜੀ ਆਤਮਾ ਹੈ ਉਹ ਪੂਰਨ ਆਤਮਾ ਦੀ ਇਕ ਕਿਰਨ ਦੀ ਤਰਾਂ ਹੀ ਹੈ | ਇਸ ਧਰਤੀ ਤੇ ਹਰ ਇਕ ਆਤਮਾ ਦੀ ਉਪਰਲੇ ਮੰਡਲਾਂ ਵਿਚ ਆਪਣੀ ਪੂਰਨ ਆਤਮਾ ਹੁੰਦੀ ਹੈ | ਸਾਡੀ ਆਪਣੀ ਆਤਮਾ ਅਤੇ ਬਾਕੀ ਕਿਰਨਾ ਜੋਕਿ ਆਪਣੇ ਆਪਣੇ ਵਿਸ਼ੇਸ਼ ਸਥਾਨਾਂ ਤੇ ਹਨ ਸਾਰੀਆਂ ਮਿਲਕੇ ਪੂਰਨ ਆਤਮਾ ਬਣਾਉਦੀਆਂ ਹਨ | ਹਰ ਇਕ ਆਤਮਾ ਦਾ ਟੀਚਾ ਹੈ ਕਿ ਇਸ ਭੋਤਿਕ ਸ਼ਰੀਰ ਵਿਚ ਰਹਿੰਦੇ ਹੋਏ ਜਿੰਨਾ ਵੀ ਸੰਭਵ ਹੋਵੇ ਉਤਨਾ ਗਿਆਨ ਆਪਣੀ ਪੂਰਨ ਆਤਮਾ ਤੋ ਪ੍ਰਾਪਤ ਕਰਨਾ ਹੈ | ਪੂਰਨ ਆਤਮਾ ਨੂੰ ਸਿਰਫ਼ ਇਕ ਅਰਧ-ਸੂਰਜ ਦੀ ਤਰਾਂ ਹੀ ਦਰਸਾਇਆ ਗਿਆ ਹੈ ਕਿਓਂਕਿ ਧਰਤੀ ਤੇ ਰਹਿੰਦੇ ਹੋਏ ਅਸੀਂ ਆਪਣੇ ਪਰਮਾਤਮਾ ਨੂੰ ਪੂਰਨ ਰੂਪ ਵਿਚ ਨਹੀ ਸਮਝ ਸਕਦੇ | ਵੱਧ ਤੋ ਵੱਧ ਅਸੀਂ ਇਸ ਨੂੰ ਬਾਹਰੀ ਤੋਰ ਤੇ ਹੀ ਜਾਂਣ ਸਕਦੇ ਹਾਂ | ਬਾਕੀ ਦੇ ਸਾਰੇ ਹਿੱਸੇ ਨੂੰ ਅਸੀਂ ਵੀਚਾਰਆਤਮਕ ਅਤੇ ਆਤਮਬੋਧ ਤੋਰ ਤੇ ਹੀ ਜਾਣ ਸਕਦੇ ਹਾਂ |ਪੀ ਐਸ ਐਸ ਐਮ ਦਾ ਨਿਸ਼ਾਨ ਇਕ ਧਿਆਨ ਵਿੱਚ ਬੈਠੇ ਇਨਸਾਨ ਨੂੰ ਚਿਤ੍ਰਿਤ ਕਰਦਾ ਹੈ |

ਧਿਆਨ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਇਸ ਲਹਿਰ ਦਾ ਪ੍ਰਮੁੱਖ ਟੀਚਾ ਹੈ | ਧਿਆਨ ਕਰਨ ਨਾਲ ਆਤਮਿਕ ਅਨੁਭਵ ਪ੍ਰਾਪਤ ਕਰਨ ਨਾਲ ਹੀ ਨਿਰਵਾਣ ਪਦ ਦੀ ਪ੍ਰਾਪਤੀ ਕਰਨ ਦਾ ਰਸਤਾ ਬਣਦਾ ਹੈ | ਧਿਆਨ ਵਿੱਚ ਅਸੀਂ ਧਰਤੀ ਦੇ ਗੁਰਤਾ ਆਕਰਸ਼ਣ ਦੇ ਵਿਪਰੀਤ ਪਿੰਡ ਬਣਦੇ ਹਾਂ ਅਤੇ ਸਾਡਾ ਸੂਖਸ਼ਮ ਸ਼ਰੀਰ ਆਪਣੇ ਸਥੂਲ ਸ਼ਰੀਰ ਤੋ ਵੱਖਰਾ ਹੋ ਜਾਂਦਾ ਹੈ | ਜਿਸ ਨਾਲ ਇਸ ਦੇ ਉਪਰਲੇ ਮੰਡਲਾਂ ਵਿੱਚ ਵਿਚਰਣਾ ਸੰਭਵ ਹੋ ਜਾਂਦਾ ਹੈ | ਸੂਖਸ਼ਮ ਸ਼ਰੀਰ ਦੀ ਯਾਤਰਾ ਸੰਭਵ ਬਨਾਉਣਾ ਇਕ ਧਿਆਨੀ ਦਾ ਮੁੱਖ ਨਿਸ਼ਾਨਾ ਹੁੰਦਾ ਹੈ | ਧਿਆਨ ਦੀ ਮਤਲਬ ਆਪਣੀ ਅੰਦਰ ਦੀ ਚੇਤਨਾ ਨੂੰ ਉਤੇਜਿਤ ਕਰਨਾ ਹੈ | ਤੀਸਰੀ ਅੱਖ ਆਪਣੇ ਅੰਦਰਲੀ ਪੂਰਨ ਚੇਤਨਾ ਦਾ ਪ੍ਰਤੀਕ ਹੈ | ਧਿਆਨ ਕਰਨ ਨਾਲ ਤੀਸਰੀ ਅੱਖ ਉਤੇਜਿਤ ਹੋਣਾ ਸ਼ੁਰੂ ਹੋ ਜਾਂਦੀ ਹੈ | ਤੀਸਰੀ ਅੱਖ ਦੇ ਪੂਰੇ ਵਿਕਸਿਤ ਹੋਣ ਤੇ ਇਸ ਵਿੱਚ ਸੂਖ਼ਸ਼ਮ ਦਰਸ਼ੀ ਹੋਣ ਦੀ ਪੂਰੀ ਯੋਗਤਾ ਹਾਸਲ ਹੋ ਜਾਂਦੀ ਹੈ |

ਤੀਸਰੀ ਅੱਖ ਦੇ ਵਿਕਸਿਤ ਹੋਣ ਤੇ ਇਹ ਵੱਖੋ-ਵੱਖਰੇ ਆਵਿਰਤੀ ਵਾਲੇ ਬ੍ਰਹਮੰਡ ਦੇਖਣੇ ਸ਼ੁਰੂ ਕਰ ਦਿੰਦੀ ਹੈ | ਇਸਨੂੰ ਭੋਤਿਕ ਤਲਾਂ ਤੇ ਹੋਣ ਵਾਲੇ ਸਾਰੇ ਪ੍ਰਭਾਵਾਂ ਦੇ ਸੂਖਮ ਕਾਰਨਾ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ | ਸਾਰੀਆਂ ਵਿਕਸਿਤ ਰੂਹਾਂ ਦਾ ਤੀਸਰੀ ਅੱਖ ਹਾਸਲ ਕਰਨਾ ਇਕ ਮੁੱਖ ਉਦੇਸ਼ ਹੁੰਦਾ ਹੈ |

' ਆਭਾ ਮੰਡਲ ' ... ਇਕ ਅਜਿਹਾ ਘੇਰਾ ਮੰਡਲ ਹੁੰਦਾ ਹੈ ਜੋਕਿ ਕਿਸੀ ਵੀ ਪ੍ਰਾਣੀ ਦੀਆਂ ਆਪਣੀਆਂ ਉਰਜਾਂਵਾਂ ਨੂੰ ਦਰਸਾਉਂਦਾ ਹੈ |

' ਚੱਕਰ ' ... ਸੂਖਸ਼ਮ ਸ਼ਰੀਰ ਦੇ ਪ੍ਰਾਣਮਈ ਊਰਜਾ ਦੇ ਪ੍ਰਮੁੱਖ ਬਿੰਦੂਆਂ ਨੂੰ ਚੱਕਰ ਕਿਹਾ ਜਾਂਦਾ ਹੈ |

ਛੋਟੇ ਆਕਾਰ ਦੇ ਬਣੇ ਪਿਰਾਮਿਡ ਦੇ ਥੱਲੇ ਬੈਠਕੇ ਧਿਆਨ ਕਰਨ ਨਾਲ ਹੋਏ ਕਈ ਲੋਗਾਂ ਦੇ ਅਨੁਭਵਾਂ ਤੋ ਸੰਕੇਤ ਮਿਲਦਾ ਹੈ ਕਿ ਕਿਸੀ ਵਿਅਕਤੀ ਦੇ ਜੀਵਨ ਦਾ ਮੁੱਖ ਮਕਸਦ ਆਪਣੀ ਊਰਜਾ, ਚੇਤਨਾ, ਬੁੱਧੀ ਦਾ ਵਿਕਾਸ ਕਰਨਾ ਹੈ | ਪਿਰਾਮਿਡ ਧਿਆਨ ਦਾ ਪ੍ਰਚਾਰ ਕਰਨਾ ਪਿਰਾਮਿਡ ਅਧਿਆਤਮਿਕ ਸੰਸਥਾਵਾਂ ਦੀ ਲਹਿਰ ਦਾ ਮੁੱਖ ਉਦੇਸ਼ ਹੈ | ਪਿਰਾਮਿਡ ਦੇ ਅੰਦਰ ਬੈਠਕੇ ਧਿਆਨ ਕਰਨ ਨਾਲ ਧਿਆਨ ਤਿੰਨ ਗੁਣਾ ਜਿਆਦਾ ਸ਼ਕਤੀਸ਼ਾਲੀ ਹੋ ਜਾਂਦਾ ਹੈ |

ਊਰਜਾ - ਚੇਤਨਾ- ਬੁੱਧੀ

ਅਸੀਂ ਸਾਰੇ ਊਰਜਾ- ਚੇਤਨਾ –ਬੁੱਧੀ ਦੀਆਂ ਇਕਾਈਆਂ ਹਾਂ | ਪੂਰੀ ਕਾਇਨਾਤ ਵਿੱਚ ਕੁੱਝ ਵੀ ਅਜਿਹਾ ਨਹੀਂ ਹੈ ਜਿਸ ਵਿਚ ਊਰਜਾ- ਚੇਤਨਾ-ਬੁੱਧੀ ਨਾ ਹੋਵੇ | ਸਾਰੇ ਜੀਵਾਂ ਵਿਚ ਸਿਰਫ਼ ਊਰਜਾ-ਚੇਤਨਾ-ਬੁੱਧੀ ਦੀ ਮਿਕਦਾਰ ਦਾ ਹੀ ਫ਼ਰਕ ਹੁੰਦਾ ਹੈ | ਊਰਜਾ-ਚੇਤਨਾ-ਬੁੱਧੀ ਤਿੰਨੋ ਹੀ ਆਪਸ ਵਿੱਚ ਸਿੱਧੇ ਤੋਰ ਤੇ ਅਨੁਪਾਤਕ ਸੰਬੰਧ ਰੱਖਦੇ ਹਨ | ਜੇਕਰ ਊਰਜਾ ਵੱਧ ਹੋਵੇਗੀ ਤਾਂ ਚੇਤਨਾ ਅਤੇ ਬੁੱਧੀ ਦਾ ਵਿਕਾਸ ਆਪਣੇ ਆਪ ਵੱਧ ਹੋ ਜਾਵੇਗਾ ਅਤੇ ਜੇਕਰ ਬੁੱਧੀ ਵੱਧ ਹੋਵੇਗੀ ਤਾਂ ਚੇਤਨਾ ਅਤੇ ਊਰਜਾ ਆਪਣੇ ਆਪ ਵੱਧ ਹੋ ਜਾਵੇਗੀ | ਇਸ ਲਈ ਇਹ ਇਕ ਦੂਜੇ ਨਾਲ ਪਰਸਪਰ ਸੰਬੰਧਿਤ ਹਨ |

ਸਾਡੇ ਸਾਰੇ ਪੁਰਾਣੇ ਜਨਮਾਂ ਦੇ ਕੁੱਲ ਇਕੱਤ੍ਰਿਤ ਅਨੁਭਵਾਂ ਦਾ ਸਾਰ ਮਿੱਲ ਜੁੱਲ ਕੇ ਇਸ ਨੂੰ ਹੀ ਬੁੱਧੀ ਕਿਹਾ ਜਾਂਦਾ ਹੈ | ਸਾਡੀ ਸਾਰੀ ਪੁਰਾਣੀ ਜਾਣਕਾਰੀ ਅਤੇ ਸਾਰੇ ਪੁਰਾਣੇ ਅਨੁਭਵਾਂ ਦਾ ਸਾਰ ਕੁੱਲ ਮਿਲਾ ਕੇ ਇਕ ਰਤਨ ਹੈ – ਇਕ ਫੁੱਲ ਹੈ ਜਿਸ ਨੂੰ ਬੁੱਧੀ ਕਿਹਾ ਜਾਂਦਾ ਹੈ | ਆਤਮਾ ਦੁਆਰਾ ਆਪਣੇ ਜੀਵਨ ਕਾਲ ਵਿੱਚ ਊਰਜਾ-ਚੇਤਨਾ-ਬੁੱਧੀ ਨੂੰ ਵਧਾਉਣਾ ਹੀ ਇਸ ਦਾ ਜ਼ਰੂਰੀ ਮੰਤਵ ਹੈ | ਇਸਨੂੰ ਹੀ ਆਤਮਾ ਦਾ ਅਧਿਆਤਮਿਕ ਵਿਕਾਸ ਕਿਹਾ ਜਾਂਦਾ ਹੈ |

ਖੁੱਲੀ ਕਿਤਾਬ

ਖੁਲੀ ਕਿਤਾਬ ਸਵਾਧਆਏ ਨੂੰ ਸੰਕੇਤ ਕਰਦਾ ਹੈ , ਮਤਲਬ ਕਿ ਅਧਿਆਤਮਿਕ ਕਿਤਾਬਾਂ ਦਾ ਅਧਿਅਨ ਕਰਨ ਬਾਰੇ | ਲੋਭਸੰਗ ਰਾਮਪਾ , ਰਿਚਰਡ ਬਾਕ , ਜੇਨ ਰਾਬਰਟਸ , ਸਵਾਮੀ ਰਾਮਾ , ਯੋਗਾਨੰਦ ਪਰਮਹੰਸ ਆਦਿ ਮਾਸਟਰਾਂ ਦੀਆਂ ਪੁਸਤਕਾਂ ਪੜਨੀਯਾਂ ਤੇ ਹੋਰਨਾ ਨੂੰ ਪੜਨ ਲਈ ਪ੍ਰੇਰਿਤ ਕਰਨਾ ਪੀ. ਐਸ. ਐਸ ਲਹਿਰ ਦਾ ਬਹੁਤ ਮੁਖ ਉਦੇਸ਼ ਹੈ |

ਆਪਣੇ ਲਈ ਆਪ ਹੀ ਚਾਨਣ ਮੁਨਾਰਾ ਬਣਨਾ

ਅਸੀਂ ਆਪ ਹੀ ਆਪਣੇ ਭੋਤਿਕ ਮੋਜੂਦਗੀ ਲਈ ਜੁੰਮੇਵਾਰ ਹਾਂ | ਆਪਣੇ ਆਪ ਲਈ ਆਪ ਹੀ ਅਸੀਂ ਚਾਨਣ ਮੁਨਾਰਾ ਬਣ ਸਕਦੇ ਹਾਂ | ਹੋਰ ਲੋਕ ਤਾਂ ਸਾਡਾ ਸਿਰਫ਼ ਮਾਰਗਦਰਸ਼ਨ ਹੀ ਕਰ ਸਕਦੇ ਹਨ, ਪਰੰਤੂ ਉਹ ਸਾਨੂੰ ਬਣਾ ਨਹੀਂ ਸਕਦੇ | ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਹਰ ਪਲ ਅਸੀਂ ਆਪਣੀ ਵਾਸਤਵਿਕਤਾ ਆਪ ਹੀ ਬਣਾਉਂਦੇ ਹਾਂ | ਸਾਨੂੰ ਆਪਣੇ ਖ਼ਾਸ ਉਦੇਸ਼ ਚੁੱਣਕੇ ਬੁੱਧੀਮਾਨ ਹੋਣਾ ਚਾਹੀਦਾ ਹੈ ਅਤੇ ਆਪਣੇ ਇਰਾਦੇ ਤੇ ਉਦੇਸ਼ਾਂ ਦੀ ਪਵਿਤ੍ਰਤਾ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਹੋਣਾ ਚਾਹੀਦਾ ਹੈ | ਕੇਵਲ ਦ੍ਰਿੜ ਇਰਾਦੇ ਹੀ ਪਰਸਪਰ ਦਰਪਣ ਛਵੀ ਅਤੇ ਵਾਤਾਵਰਣ ਬਣਾਉਂਦੇ ਹਨ |

No Copyright. Please spread the message of Anapanasati Meditation, Vegetarianism and Spiritual Science to the whole world.
Powered by Pyraminds