ਪਿਰਾਮਿਡ ਮਾਸਟਰਾਂ ਲਈ ਮਾਰਗਦਰਸ਼ਕ ਸਿਧਾਂਤ

ਪਿਰਾਮਿਡ ਅਧਿਆਤਮਿਕ ਸੰਸਥਾਵਾਂ ਦੀ ਲਹਿਰ ਦੇ ਹੇਠ ਲਿਖੇ 18 ਮਾਰਗਦਰਸ਼ਕ ਸਿਧਾਂਤ ਹਨ |

 1. ਸਹੀ ਧਿਆਨ ਕਰਨਾ ਜੋਕਿ ਆਨਾਪਾਨਾਸਤੀ ਧਿਆਨ ਹੈ | ਹਰ ਇਕ ਨੂੰ ਆਨਾਪਾਨਾਸਤੀ ਧਿਆਨ ਸਿਖਾਉਣਾ| ਕੋਈ ਮੁਸ਼ਕਲ ਆਸਣ ਅਤੇ ਪਰਾਣਾਯਾਮ ਦੇ ਤਰੀਕੇ ਨਹੀਂ ਅਪਨਾਉਣੇ |
 2. ਸਹੀ ਕਿਤਾਬਾਂ ਪੜਣੀਆਂ—ਜਿਵੇਕਿ ਔਸ਼ੋ, ਲੋਭਸੰਗ ਰਾਮਪਾ, ਕਾਸਟਨੇਡਾ,ਜੇਨਰੋਬਟ, ਅਨੀਬੈਸੰਤ, ਲਿੰਡਾਗੂਡਮੈਨ, ਦੀਪਕ ਚੋਪੜਾ, ਸਿਲਵੀਯਾ ਬਰਾਉਨ, ਆਦਿ |
 3. ਸਾਰਿਆਂ ਨਾਲ ਧਿਆਨ ਦੇ ਅਨੁਭੱਵ ਸਾਂਝਾ ਕਰਨੇ |
 4. ਹਰ ਰੋਜ਼ ਮੋਨ ਵਿੱਚ ਵੱਧ ਤੋ ਵੱਧ ਸਮਾਂ ਬਿਤਾਉਣਾ ਅਤੇ ਦੁਨਿਆਵੀ ਗੱਪਾਂ ਮਾਰਨ ਦੀ ਮਨਾਹੀ ਹੈ |
 5. ਪੂਰਨਮਾਸ਼ੀ ਦੀਆਂ ਰਾਤਾਂ ਦਾ ਪ੍ਰਬਲ ਧਿਆਨ ਲਈ ਉਪਯੋਗ ਕਰਨਾ |
 6. ਜਿੰਨਾ ਵੀ ਸੰਭਵ ਹੋ ਸਕੇ ਧਿਆਨ ਲਈ ਪਿਰਾਮਿਡ ਊਰਜਾ ਦਾ ਉਪਯੋਗ ਕਰਨਾ |
 7. ਸਾਰੀ ਦਵਾਈਆਂ ਦਾ ਤਿਆਗ ਕਰਨਾ ਅਤੇ ਧਿਆਨ ਦੀ ਊਰਜਾ ਨਾਲ ਹੀ ਆਪਣੇ ਆਪ ਨੂੰ ਠੀਕ ਕਰਨਾ |
 8. ਮੀਟ, ਮੱਛੀ ਅਤੇ ਅੰਡੇਆਂ ਦਾ ਇਸਤੇਮਾਲ ਨਹੀਂ ਕਰਨਾ | ਸ਼ਾਕਾਹਾਰੀ ਬਣਨਾ ਅਤੇ ਲੋੜ ਅਨੁਸਾਰ ਹੀ ਖਾਂਣਾ |
 9. ਸ਼ੁੱਧ ਪ੍ਰਕਿਰਤੀ ਵਿਚ ਕਾਫੀ ਸਮਾਂ ਬਤੀਤ ਕਰਨਾ , ਜਿਵੇਂਕਿ ਜੰਗਲ, ਚਰਾਗਾਹ, ਨਦੀਆਂ ਅਤੇ ਪਹਾੜ ਆਦਿ |
 10. ਕੋਈ ਧਾਰਮਿਕ ਲਿਬਾਸ ਨਹੀ ਪਾਉਣਾ, ਕੋਈ ਧਾਰਮਿਕ ਚਿੰਨ ਨਹੀ ਅਪਨਾਉਣੇ, ਕੋਈ ਕਰਮਕਾਂਡ-ਕਿਰਿਆਵਾਂ ਨਹੀਂ ਕਰਨੀਆਂ |
 11. ਬੱਚਿਆਂ ਨੂੰ ਬੱਚਪਨ ਤੋ ਹੀ ਧਿਆਨ ਦੀ ਸਿਖਲਾਈ ਪ੍ਰਦਾਨ ਕਰਨੀ |
 12. ਸਵਾਮੀ ਦੇ ਰੂਪ ਵਿਚ ਜੀਵਨ ਜੀਣਾ ਅਤੇ ਚੇਲੇ ਦੇ ਰੂਪ ਵਿੱਚ ਕਦੀ ਵੀ ਨਹੀਂ |
 13. ਧਿਆਨ ਸਿਖਲਾਈ ਦੇ ਪਰੋਗਰਾਮਾਂ ਵਿੱਚ ਪੈਸੇ ਦਾ ਲੈਣ-ਦੇਣ ਸਵੀਕਾਰ ਨਹੀਂ ਕਰਨਾ |
 14. ਦੇਹਧਾਰੀ ਗੁਰੂ ਅਤੇ ਮੂਰਤੀਆਂ ਦੀ ਪੂਜਾ ਨਹੀਂ ਕਰਨੀ |
 15. ਆਪਣੀ ਧਿਆਨ ਦੀ ਸ਼ਕਤੀ ਦੇ ਨਾਲ ਹੀ ਆਪਣੀ ਜਾਤੀ ਮੁਸ਼ਕਲਾ ਤੇ ਵਿਜੇ ਪਾਉਣੀ |
 16. ਆਪਣੇ ਸਧਾਰਨ ਪਰਵਾਰਿਕ ਜੀਵਨ ਦਾ ਆਨੰਦ ਮਾਣੋ, ਕਿਸੇ ਤਿਆਗ ਜਾਂ ਸੰਨਿਆਸ ਧਾਰਨ ਕਰਨ ਦੀ ਜਰੂਰਤ ਨਹੀ ਹੈ|
 17. ਸਾਰੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਪਿਰਾਮਿਡ ਧਿਆਨ ਕੇਂਦਰ ਸਥਾਪਿਤ ਕਰਨੇ |
 18. ਆਪਣੇ ਧਿਆਨ ਦੇ ਅਧਿਆਤਮਿਕ ਅਨੁਭਵ ਪ੍ਰਕਾਸ਼ਿਤ ਕਰਨੇ |

No Copyright. Please spread the message of Anapanasati Meditation, Vegetarianism and Spiritual Science to the whole world.
Powered by Pyraminds